ਸਟ੍ਰੇਪ A

ਬੱਚਿਆਂ ਵਿੱਚ ਸਟ੍ਰੇਪ A ਦੀ ਲਾਗ ਆਮ ਹੈ। ਜ਼ਿਆਦਾਤਰ ਸਟ੍ਰੇਪ A ਲਾਗ ਗੰਭੀਰ ਨਹੀਂ ਹੁੰਦੀਆਂ ਹਨ ਅਤੇ ਇਹਨਾਂ ਦਾ ਐਂਟੀਬਾਇਓਟਿਕਸ ਨਾਲ ਇਲਾਜ ਕੀਤਾ ਜਾ ਸਕਦਾ ਹੈ। ਪਰ ਅਜਿਹਾ ਬਹੁਤ ਘੱਟ ਹੁੰਦਾ ਹੈ ਜਦੋਂ ਲਾਗ ਕਰਕੇ ਗੰਭੀਰ ਸਮੱਸਿਆਵਾਂ ਪੈਦਾ ਹੋਣ। ਇਸਨੂੰ ਇਨਵੈਸਿਵ ਗਰੁੱਪ A ਸਟ੍ਰੇਪ (iGAS) ਕਿਹਾ ਜਾਂਦਾ ਹੈ। 

ਤੁਹਾਨੂੰ ਕਿਹੜੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ?

ਸਟ੍ਰੇਪ A ਦੇ ਆਮ ਲੱਛਣਾਂ ਵਿੱਚ ਸ਼ਾਮਲ ਹਨ: 

 • ਸਰੀਰ 'ਤੇ ਛੋਟੇ ਧੱਬਿਆਂ ਵਾਲੇ ਧੱਫੜ ਜੋ ਗਰਦਨ, ਬਾਹਾਂ ਅਤੇ ਲੱਤਾਂ ਤੱਕ ਫੈਲ ਜਾਣ
 • ਗਲੇ ਵਿੱਚ ਖਰਾਸ਼
 • ਬੁਖਾਰ (38C ਜਾਂ ਵੱਧ ਤਾਪਮਾਨ)
 • ਗਰਦਨ ਵਿੱਚ ਦਰਦਨਾਕ ਸੋਜ
 • ਜੀਭ ਦਾ ਰੰਗ ਲਾਲ ਹੋਣਾ (ਜਿਸ ਨੂੰ ਸਟ੍ਰਾਬੇਰੀ ਜੀਭ ਵੀ ਕਿਹਾ ਜਾਂਦਾ ਹੈ)

ਚਮੜੀ ਦਾ ਰੰਗ ਗਹਿਰਾ ਹੋਣ ਕਰਕੇ ਧੱਫੜ ਦਿਸਣਾ ਮੁਸ਼ਕਲ ਹੋ ਸਕਦਾ ਹੈ, ਹਾਲਾਂਕਿ ਅਜੇ ਵੀ ਇਹ ਸੈਂਡਪੇਪਰ ਬਣਤਰ ਜਿਹੇ ਹੋ ਸਕਦੇ ਹਨ। ਧੱਫੜ ਕਮਰ/ਕੱਛ ਦੇ ਖੇਤਰ ਵਿੱਚ ਵਧੇਰੇ ਦਿਖਾਈ ਦਿੰਦੇ ਹਨ। ਕਦੇ-ਕਦਾਈਂ, ਮੂੰਹ ਦੇ ਨੇੜੇ ਚਿੱਟੇਪਨ ਦੇ ਨਾਲ, ਗਹਿਰੀ ਚਮੜੀ 'ਤੇ ਚਮਕਦੀ ਹੋਈਆਂ ਗੱਲ੍ਹਾਂ 'ਧੁਪ ਨਾਲ ਝੁਲਸਣ' ਵਾਂਗ ਦਿਖਾਈ ਦਿੰਦੀਆਂ ਹਨ।

ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬੱਚੇ ਨੂੰ ਸਟ੍ਰੇਪ A ਦੀ ਲਾਗ ਹੈ, ਤਾਂ ਤੁਹਾਨੂੰ ਉਸ ਨੂੰ ਘਰ ਵਿੱਚ ਰੱਖਣਾ ਚਾਹੀਦਾ ਹੈ ਅਤੇ ਇਸ ਬਾਰੇ ਉਸੇ ਦਿਨ ਆਪਣੇ GP ਪ੍ਰੇਕਟਿਸ ਜਾਂ NHS 111 ਨੂੰ ਸੂਚਿਤ ਕਰਨਾ ਚਾਹੀਦਾ ਹੈ। ਜੇ ਕਿਸੇ ਹੈਲਥਕੇਅਰ ਪੇਸ਼ੇਵਰ ਮੁਤਾਬਕ ਤੁਹਾਡੇ ਬੱਚੇ ਨੂੰ ਸਟ੍ਰੇਪ A ਏ ਦੀ ਲਾਗ ਹੈ, ਤਾਂ ਉਹ ਤੁਹਾਡੇ ਬੱਚੇ ਨੂੰ ਐਂਟੀਬਾਇਓਟਿਕਸ ਤਜਵੀਜ਼ ਕਰਨਗੇ। ਇਹ ਉਹਨਾਂ ਦੀ ਲਾਗ ਦੇ ਵਧੇਰੇ ਗੰਭੀਰ ਹੋਣ ਦੀ ਸੰਭਾਵਨਾ ਨੂੰ ਘਟਾਉਂਦਾ ਹੈ ਅਤੇ ਦੂਜਿਆਂ ਵਿੱਚ ਲਾਗ ਫੈਲਣ ਤੋਂ ਰੋਕਦਾ ਹੈ। 

ਡਾ: ਰੰਜ ਸਿੰਘ ਨੇ ਸਟ੍ਰੇਪ A ਦੀ ਲਾਗ ਦੇ ਸੰਕੇਤਾਂ ਅਤੇ ਲੱਛਣਾਂ ਬਾਰੇ ਜਾਣਕਾਰੀ ਦਿੱਤੀ ਹੈ। 

ਬੱਚਾ ਬੀਮਾਰ ਹੋਣ ‘ਤੇ ਕੀ ਕੀਤਾ ਜਾਣਾ ਚਾਹੀਦਾ ਹੈ

ਇਹ ਦੱਸਣਾ ਔਖਾ ਹੋ ਸਕਦਾ ਹੈ ਕਿ ਬੱਚਾ ਕਦੋਂ ਬਹੁਤ ਜ਼ਿਆਦਾ ਬੀਮਾਰ ਹੁੰਦਾ ਹੈ, ਪਰ ਜ਼ਰੂਰੀ ਗੱਲ ਹੈ ਆਪਣੀ ਅੰਤਰਪ੍ਰੇਰਣਾ 'ਤੇ ਭਰੋਸਾ ਕਰਨਾ। ਕਿਸੇ ਹੋਰ ਤੋਂ ਜ਼ਿਆਦਾ ਤੁਹਾਨੂੰ ਪਤਾ ਹੁੰਦਾ ਹੈ ਕਿ ਤੁਹਾਡਾ ਬੱਚਾ ਆਮ ਤੌਰ 'ਤੇ ਕਿਹੋ ਜਿਹਾ ਵਿਵਹਾਰ ਕਰਦਾ ਹੈ, ਇਸ ਲਈ ਜੇ ਤੁਹਾਡਾ ਬੱਚਾ ਅਜੀਬ ਵਿਵਹਾਰ ਕਰਦਾ ਹੈ, ਤਾਂ ਤੁਹਾਨੂੰ ਪਤਾ ਲੱਗ ਜਾਵੇਗਾ। 

ਹੇਠਾਂ ਦਿੱਤੇ ਗਏ ਹਰੇ/ਪੀਲੇ/ਲਾਲ ਰੰਗ ਦੇ ਬਕਸਿਆਂ ਵਿੱਚ ਦਿੱਤੀ ਗਈ ਜਾਣਕਾਰੀ ਤੁਹਾਨੂੰ ਦੱਸਦੀ ਹੈ ਕਿ, ਕਿਹੜੀਆਂ ਚੀਜ਼ਾਂ ਵੱਲ ਧਿਆਨ ਦਿੱਤਾ ਜਾਵੇ ਅਤੇ ਕਿੱਥੋਂ ਮਦਦ ਲਈ ਜਾਵੇ । ਜੇਕਰ ਤੁਸੀਂ ਆਪਣੇ ਮੋਬਾਈਲ 'ਤੇ ਇਸ ਪੰਨੇ ਨੂੰ ਪੜ੍ਹ ਰਹੇ ਹੋ, ਤਾਂ ਤੁਹਾਨੂੰ ਪੂਰੀ ਸਾਰਣੀ ਦੇਖਣ ਲਈ ਸਕ੍ਰੋਲ ਕਰਨ ਦੀ ਲੋੜ ਹੋ ਸਕਦੀ ਹੈ।

ਹਰਾ

ਜੇ ਤੁਹਾਡਾ ਬੱਚਾ ਜ਼ਿਆਦਾ ਬੀਮਾਰ ਨਹੀਂ ਲੱਗ ਰਿਹਾ ਹੈ, ਤਾਂ ਤੁਸੀਂ ਘਰ ਵਿੱਚ ਹੀ ਉਸਦੀ ਦੇਖਭਾਲ ਕਰ ਸਕਦੇ ਹੋ:   

 • ਇਹ ਯਕੀਨੀ ਬਣਾਓ ਕਿ ਉਸ ਨੂੰ ਲੋੜੀਂਦਾ ਪਾਣੀ ਅਤੇ ਦੁੱਧ ਦਿੱਤਾ ਜਾਵੇ  
 • ਸੰਕੇਤਾਂ ਵੱਲ ਧਿਆਨ ਦਿਓ, ਕਿਉਂਕਿ ਸਥਿਤੀ ਵਿਗੜ ਸਕਦੀ ਹੈ  

ਹਾਲਾਂਕਿ, ਜੇ ਤੁਹਾਡੇ ਬੱਚੇ ਨੂੰ ਕੋਈ ਹੋਰ ਸਮੱਸਿਆ ਜਾਂ ਕੋਈ ਹੋਰ ਲਾਗ ਹੈ, ਜਿਵੇਂ ਕਿ ਚਿਕਨਪੌਕਸ, ਤਾਂ ਇਸ ਲਈ ਵਧੇਰੇ ਚੌਕਸ ਰਹਿਣਾ ਮਹੱਤਵਪੂਰਨ ਹੈ ਕਿਉਂਕਿ ਉਹਨਾਂ ਨੂੰ ਗੰਭੀਰ ਲਾਗ ਦਾ ਜ਼ਿਆਦਾ ਖ਼ਤਰਾ ਹੋ ਸਕਦਾ ਹੈ।

ਸਵੈ ਦੇਖਭਾਲ:  

ਘਰ ਵਿੱਚ ਹੀ ਆਪਣੇ ਬੱਚੇ ਦੀ ਦੇਖਭਾਲ ਕਰਦੇ ਰਹੋ। 

ਸਲਾਹ ਲੈਣ ਲਈ ਕਿਸੇ ਕਮਿਊਨਿਟੀ ਫਾਰਮਾਸਿਸਟ ਜਾਂ ਆਪਣੇ ਹੈਲਥ ਵਿਜ਼ਟਰ ਨਾਲ ਸੰਪਰਕ ਕਰੋ। 

ਜੇ ਤੁਸੀਂ ਅਜੇ ਵੀ ਆਪਣੇ ਬੱਚੇ ਬਾਰੇ ਚਿੰਤਤ ਹੋ, ਤਾਂ NHS 111 ਨੂੰ ਕਾਲ ਕਰੋ - 111 ਡਾਇਲ ਕਰੋ 

ਪੀਲਾ

ਜੇ ਤੁਹਾਡੇ ਬੱਚੇ ਵਿੱਚ ਇਹ ਲਛੱਣ ਦਿਖਾਈ ਦੇ ਰਹੇ ਹਨ:   

 • ਸਾਹ ਲੈਣ ਵਿੱਚ ਕਾਫੀ ਪਰੇਸ਼ਾਨੀ ਹੋਣਾ - ਬੱਚਾ ਪੂਰਾ ਜ਼ੋਰ ਲਾ ਕੇ ਸਾਹ ਲੈ ਰਿਹਾ ਹੈ (they suck in their ribs)  
 • ਥੁੱਕ ਨਿਗਲਣਾ ਮੁਸ਼ਕਲ ਹੋ ਰਿਹਾ ਹੈ  
 • 12 ਘੰਟਿਆਂ ਵਿੱਚ ਇੱਕ ਵਾਰ ਵੀ ਕੱਪੜਾ ਗਿੱਲਾ ਨਹੀਂ ਕੀਤਾ ਹੈ ਜਾਂ ਆਮ ਨਾਲੋਂ ਘੱਟ ਵਾਰ ਪਿਸ਼ਾਬ ਆਇਆ ਹੈ  
 • ਸੁਸਤੀ ਜਾਂ ਚਿੜਚਿੜਾਪਣ  
 • ਉਸ ਦੀ ਗਰਦਨ ਜਾਂ ਕੰਨ ਦੇ ਪਿੱਛੇ ਦਰਦਨਾਕ, ਲਾਲ ਸੋਜ ਹੈ  
 • 5 ਤੋਂ ਵੱਧ ਦਿਨਾਂ ਤੋਂ ਬੁਖਾਰ ਹੈ  
 • ਸਥਿਤੀ ਵਿਗੜ ਰਹੀ ਹੈ ਜਾਂ ਤੁਸੀਂ ਚਿੰਤਤ ਹੋ  

ਅੱਜ ਹੀ ਕਿਸੇ ਡਾਕਟਰ ਜਾਂ ਨਰਸ ਨਾਲ ਸੰਪਰਕ ਕਰੋ:   

ਕਿਰਪਾ ਕਰਕੇ ਆਪਣੇ GP ਪ੍ਰੈਕਟਿਸ ਨੂੰ ਕਾਲ ਕਰੋ ਜਾਂ NHS 111 ਨੂੰ ਕਾਲ ਕਰੋ - 111 ਡਾਇਲ ਕਰੋ 

ਲਾਲ 

ਜੇ ਤੁਹਾਡੇ ਬੱਚੇ ਵਿੱਚ ਇਹ ਲਛੱਣ ਦਿਖਾਈ ਦੇ ਰਹੇ ਹਨ:   

 • ਅਸਧਾਰਨ ਰੰਗ (ਫ਼ਿੱਕਾ, ਜਾਮਨੀ ਜਾਂ ਨੀਲਾ) ਅਤੇ ਛੂਹਣ ਸਮੇਂ ਚਮੜੀ ਠੰਡੀ ਹੋਵੇ  
 • ਬੁੱਲ੍ਹਾਂ ਦਾ ਰੰਗ ਨੀਲਾ ਹੋਣਾ  
 • ਗੱਲ ਕਰਨ, ਖਾਣ ਜਾਂ ਪੀਣ ਸਮੇਂ ਬਹੁਤ ਸਾਹ ਲੈਣਾ  
 • ਫਿੱਟ ਜਾਂ ਦੌਰਾ ਪੈਣਾ  
 • ਨਿਢਾਲ ਅਤੇ ਸੁਸਤ ਜਾਂ ਬਹੁਤ ਜ਼ਿਆਦਾ ਚਿੜਚਿੜਾ ਹੈ  
 • ਉਲਟੀ ਦਾ ਗੂੜ੍ਹਾ ਹਰਾ ਰੰਗ  

ਤੁਹਾਨੂੰ ਤੁਰੰਤ ਮਦਦ ਦੀ ਲੋੜ ਹੈ:   

ਨਜ਼ਦੀਕੀ ਹਸਪਤਾਲ ਦੇ ਐਮਰਜੈਂਸੀ (A&E) ਵਿਭਾਗ ਵਿੱਚ ਜਾਓ ਜਾਂ ਐਂਬੂਲੈਂਸ ਲਈ 999 'ਡਾਇਲ ਕਰੋ। 

  ਸਟ੍ਰੇਪ A ਦੀ ਲਾਗ ਦਾ ਇਲਾਜ

  ਜ਼ਿਆਦਾਤਰ ਸਟ੍ਰੇਪ A ਲਾਗ ਦਾ ਆਸਾਨੀ ਨਾਲ ਐਂਟੀਬਾਇਓਟਿਕਸ ਨਾਲ ਇਲਾਜ ਕੀਤਾ ਜਾ ਸਕਦਾ ਹੈ।

  ਜੇ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਸਟ੍ਰੇਪ A ਦੀ ਲਾਗ ਹੈ, ਤਾਂ ਤੁਹਾਨੂੰ ਐਂਟੀਬਾਇਓਟਿਕਸ ਲੈਣਾ ਸ਼ੁਰੂ ਕਰਨ ਤੋਂ ਬਾਅਦ 24 ਘੰਟਿਆਂ ਲਈ ਨਰਸਰੀ, ਸਕੂਲ ਜਾਂ ਕੰਮ ਤੋਂ ਦੂਰ ਰਹਿਣਾ ਚਾਹੀਦਾ ਹੈ। ਇਹ ਦੂਜੇ ਲੋਕਾਂ ਵਿੱਚ ਲਾਗ ਫੈਲਣ ਤੋਂ ਰੋਕਣ ਵਿੱਚ ਮਦਦ ਕਰੇਗਾ। 

  ਗਲੇ ਵਿੱਚ ਖਰਾਸ਼ ਅਤੇ ਬੁਖਾਰ ਅਕਸਰ ਲਗਭਗ 3-6 ਦਿਨਾਂ ਤੱਕ ਰਹਿੰਦਾ ਹੈ ਅਤੇ ਧੱਫੜ ਆਮ ਤੌਰ 'ਤੇ ਇੱਕ ਹਫ਼ਤੇ ਦੇ ਅੰਦਰ-ਅੰਦਰ ਠੀਕ ਹੋ ਜਾਂਦੇ ਹਨ। 

  ਤੁਹਾਡੇ ਬੱਚੇ ਦੀ ਦੇਖਭਾਲ ਲਈ ਮੁੱਖ ਸੁਝਾਅ

  ਨਿਗਰਾਨੀ

  • ਜੇ ਤੁਹਾਡੇ ਬੱਚੇ ਦੀ ਹਾਲਤ ਵਿਗੜਦੀ ਜਾ ਰਹੀ ਹੈ, ਤਾਂ ਤੁਹਾਨੂੰ ਉਹਨਾਂ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ
  • ਜੇ ਤੁਹਾਡਾ ਬੱਚਾ ਬੀਮਾਰ ਹੈ, ਤਾਂ ਤੁਹਾਡਾ ਆਪਣੀ ਅੰਤਰਪ੍ਰੇਰਣਾ 'ਤੇ ਭਰੋਸਾ ਕਰਨਾ ਜ਼ਰੂਰੀ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਡਾਕਟਰੀ ਸਹਾਇਤਾ ਦੀ ਲੋੜ ਹੈ, ਤਾਂ ਡਾਕਟਰੀ ਸਹਾਇਤਾ ਪ੍ਰਾਪਤ ਕਰੋ

  ਭੋਜਣ ਕਰਵਾਉਣਾ

  • ਕਈ ਵਾਰ ਅਜਿਹਾ ਹੁੰਦਾ ਹੈ ਕਿ ਬੱਚਿਆਂ ਨੂੰ ਭੋਜਣ ਕਰਣ ਵਿੱਚ ਥਕਾਵਟ ਮਹਿਸੂਸ ਹੋਵੇ, ਇਸ ਲਈ ਉਹਨਾਂ ਨੂੰ ਘੱਟ, ਪਰ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਭੋਜਣ ਕਰਵਾਉਣਾ ਚਾਹੀਦਾ ਹੈ
  • ਬੱਚਿਆਂ ਨੂੰ ਵੱਧ ਤੋਂ ਵੱਧ ਤਰਲ ਪਦਾਰਥ ਲੈਣ ਲਈ ਉਤਸ਼ਾਹਿਤ ਕਰੋ
  • ਇੱਕ ਸਾਲ ਤੋਂ ਵੱਧ ਉਮਰ ਦੇ ਬੱਚਿਆਂ ਦੇ ਗਲੇ ਦੀ ਤਕਲੀਫ ਨੂੰ ਦੂਰ ਕਰਨ ਲਈ ਉਹਨਾਂ ਨੂੰ ਕਿਸੇ ਤਰਲ ਵਿੱਚ ਥੋੜ੍ਹਾ ਜਿਹਾ ਸ਼ਹਿਦ ਪਾ ਕੇ ਦੇ ਸਕਦੇ ਹੋ

  ਲੱਛਣਾਂ ਦਾ ਪ੍ਰਬੰਧਨ

  • ਜੇ ਤੁਹਾਡਾ ਬੱਚਾ ਬੇਆਰਾਮੀ ਮਹਿਸੂਸ ਕਰ ਰਿਹਾ ਹੈ, ਤਾਂ ਤੁਸੀਂ ਉਹਨਾਂ ਨੂੰ ਬੱਚਿਆਂ ਵਾਲੀ ਪੈਰਾਸੀਟਾਮੋਲ ਜਾਂ ਬੱਚਿਆਂ ਵਾਲੀ ਬਰੁਫ਼ੈਨ ਦੇ ਸਕਦੇ ਹੋ। ਇਹ ਯਕੀਨੀ ਬਣਾਉਣ ਲਈ ਕਿ ਦਵਾਈ ਤੁਹਾਡੇ ਬੱਚੇ ਲਈ ਸਹੀ ਹੈ ਅਤੇ ਉਸ ਨੂੰ ਕਿੰਨੀ ਮਾਤਰਾ ਵਿੱਚ ਦੇਣੀ ਹੈ, ਇਹਨਾਂ ਨਾਲ ਦਿੱਤਾ ਗਿਆ ਪਰਚਾ ਪੜ੍ਹੋ
  • ਦੇ ਬੱਚਿਆਂ ਨੂੰ ਸ਼ਾਂਤ ਕਰਾਉਣ ਲਈ ICON ਮਾਤਾ-ਪਿਤਾ ਸਲਾਹ 'ਤੇ ਜਾਓ 

  ਲਾਗ ਫੈਲਣ/ਫੈਲਾਉਣ ਤੋਂ ਬਚੋ

  • ਇਹ ਯਕੀਨੀ ਬਣਾਓ ਕਿ ਤੁਹਾਡੇ ਬੱਚੇ ਨੂੰ ਹੁਣ ਤੱਕ ਸਾਰੇ ਲੋੜੀਂਦੇ ਟੀਕੇ ਲੱਗੇ ਹਨ
  • ਕਿਸੇ ਅਜਿਹੇ ਵਿਅਕਤੀ ਨਾਲ ਸੰਪਰਕ ਕਰਨ ਤੋਂ ਬਚੋ ਜਿਸ ਬਾਰੇ ਤੁਹਾਨੂੰ ਪਤਾ ਹੈ ਕਿ ਉਹ ਸੰਕਰਮਿਤ ਹੈ
  • ਸਾਬਣ ਅਤੇ ਪਾਣੀ ਨਾਲ ਹੱਥ ਧੋਂਦੇ ਰਹੋ
  • ਖੰਘਣ ਜਾਂ ਛਿੱਕਣ ਵੇਲੇ ਆਪਣੇ ਮੂੰਹ ਅਤੇ ਨੱਕ ਨੂੰ ਟਿਸ਼ੂ ਨਾਲ ਢੱਕੋ
  • ਜਿੰਨੀ ਜਲਦੀ ਹੋ ਸਕੇ ਵਰਤੇ ਗਏ ਟਿਸ਼ੂਆਂ ਨੂੰ ਕੂੜੇਦਾਨ ਵਿੱਚ ਸੁੱਟੋ